ਨਕੋਦਰ: ਜਨਤਕ ਜਥੇਬੰਦੀਆਂ ਨੇ ਮਈ ਦਿਵਸ ਮਨਾਇਆ
ਨਕੋਦਰ, 1 ਮਈ
ਜਨਤਕ ਜਥੇਬੰਦੀਆਂ ਦੇ ਸਾਂਝੇ ਮੋਰਚੇ (ਜੇਪੀਐਮਓ) ਵਲੋਂ ਕੌਮਾਂਤਰੀ ਮਜਦੂਰ ਦਿਵਸ ਕਸਬਾ ਮੱਲੀਆਂ ਕਲਾਂ ਵਿਖੇ ਇਨਕਲਾਬੀ ਜੋਸ਼ ਨਾਲ ਮਨਾਇਆ ਗਿਆ ਅਤੇ ਮਈ ਦਿਵਸ ਦੇ ਸ਼ਹੀਦਾਂ ਨੂੰ ਭਾਵਭਿੰਨੀਆ ਸ਼ਰਧਾਂਜਲੀਆਂ ਵੀ ਭੇਟ ਕੀਤੀਆਂ।ਇਸ ਸਮਾਗਮ ਵਿੱਚ ਇਲਾਕੇ ਭਰ ‘ਚੋਂ ਭਾਰੀ ਗਿਣਤੀ ਵਿੱਚ ਮਜਦੂਰਾਂ, ਕਿਸਾਨਾਂ, ਔਰਤਾਂ, ਮੁਲਾਜ਼ਮਾਂ, ਵਿਦਿਆਰਥੀਆਂ ਤੇ ਨੌਜਵਾਨਾਂ ਨੇ ਹਿੱਸਾ ਲਿਆ। ਜਿਸ ਵਿੱਚ ਦਿਹਾਤੀ ਮਜ਼ਦੂਰ ਸਭਾ ਦੇ ਸੂਬਾ ਪ੍ਰਧਾਨ ਸਾਥੀ ਦਰਸ਼ਨ ਨਾਹਰ ਤੇ ਨਿਰਮਲ ਆਧੀ, ਸਤਪਾਲ ਸਹੋਤਾ, ਜਮਹੂਰੀ ਕਿਸਾਨ ਸਭਾ ਦੇ ਮਨੋਹਰ ਸਿੰਘ ਗਿੱਲ, ਰਾਮ ਸਿੰਘ ਕੈਮਵਾਲਾ, ਸੁੱਖਦੇਵ ਦੱਤ ਬਾਂਕਾ, ਮੇਜਰ ਖੁਰਲਾ ਪੁਰ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਦਲਵਿੰਦਰ ਸਿੰਘ ਕੁਲਾਰ, ਮਲਕੀਤ ਸਿੰਘ ਆਧੀ, ਸੰਦੀਪ ਕੁਮਾਰ ਆਧੀ, ਔਰਤ ਮੁਕਤੀ ਮੋਰਚੇ ਦੇ ਜਸਵਿੰਦਰ ਕੌਰ ਮਾਹੂੰਵਾਲ, ਜਗੀਰ ਕੌਰ ਆਧੀ, ਸਰਬਜੀਤ ਕੌਰ ਮਹੇਮਾਂ, ਮੁਲਾਜ਼ਮਾਂ ਦੀ ਫੈਡਰੇਸ਼ਨ ਦੇ ਕੁਲਦੀਪ ਵਾਲੀਆ ਆਦਿ ਨੇ ਸੰਬੋਧਨ ਕੀਤਾ।
ਕਸਬਾ ਮੱਲੀਆਂ ਕਲਾਂ ਦੇ ਬਜਾਰ ‘ਚ ਮਾਰਚ ਵੀ ਕੀਤਾ। ਅਖੀਰ ‘ਚ ਪਿੰਡ ਦੇ ਸਾਥੀਆਂ ਵਲੋਂ ਤਿਆਰ ਕੀਤਾ ਗੁਰੂ ਕਾ ਲੰਗਰ ਵੀ ਆਏ ਹੋਏ ਸਾਥੀਆਂ ‘ਚ ਅਤੁੱਟ ਵਰਤਾਇਆ ਗਿਆ।

Comments
Post a Comment