ਅਜਨਾਲਾ: ਧਰਨੇ ਉਪਰੰਤ ਦਿੱਤਾ ਮੰਗ ਪੱਤਰ
ਅਜਨਾਲਾ, 10 ਅਪ੍ਰੈਲ
ਬੇਮੌਸਮੀ ਮੀਂਹ, ਗੜ੍ਹੇ ਮਾਰੀ ਤੇ ਤੇਜ਼ ਹਵਾਂਵਾ ਨਾਲ ਕਣਕ ਸਮੇਤ ਸਾਰੀਆਂ ਹਾੜ੍ਹੀ ਦੀਆਂ ਫਸਲਾਂ, ਸਬਜੀਆਂ ਤੇ ਬਾਗ਼ਾਂ ਦਾ ਜੋ ਭਾਰੀ ਨੁਕਸਾਨ ਹੋਇਆ ਉਸਦਾ ਬਣਦਾ ਯੋਗ ਮੁਆਵਜ਼ਾ ਪੰਜਾਬ ਸਰਕਾਰ ਕੋਲੋਂ ਲੈਣ ਲਈ ਅੱਜ ਇਥੇ ਸੈਕੜੇ ਕਿਸਾਨਾਂ-ਖੇਤ ਮਜ਼ਦੂਰਾਂ ਨੇ ਜਮੂਹਰੀ ਕਿਸਾਨ ਸਭਾ ਦੀ ਅਗਵਾਈ ਵਿੱਚ ਐਸਡੀਐਮ ਦਫ਼ਤਰ ਸਾਹਮਣੇ ਸਰਕਾਰ ਵਿਰੁੱਧ ਨਾਹਰੇ ਮਾਰਦਿਆਂ ਰੋਹ ਭਰਿਆ ਮੁਜਾਹਰਾ ਤੇ ਧਰਨਾ ਦਿੱਤਾ। ਜਿਸ ਦੀ ਪ੍ਰਧਾਨਗੀ ਵਿਰਸਾ ਸਿੰਘ ਟਪਿਆਲਾ ਦੇਸਾ ਸਿੰਘ ਭਿੰਡੀ ਔਲਖ, ਤਰਸੇਮ ਸਿੰਘ ਕਾਮਲਪੁਰਾ, ਬਲਬੀਰ ਸਿੰਘ ਕੱਕੜ , ਬਲਕਾਰ ਸਿੰਘ ਗੁਲਗੜ੍ ਤੇ ਸਤਨਾਮ ਸਿੰਘ ਚੱਕ ਔਲ ਨੇ ਕੀਤੀ ਧਰਨੇ ਚੇ ਬੋਲਦਿਆਂ ਜਮੂਹਰੀ ਕਿਸਾਨ ਸਭਾ ਪੰਜਾਬ ਦੇ ਸੂਬਾ ਪ੍ਰਧਾਨ ਡਾਕਟਰ ਸਤਨਾਮ ਸਿੰਘ ਅਜਨਾਲਾ, ਕਿਸਾਨ ਸਭਾ ਦੇ ਸੂਬਾ ਕਮੇਟੀ ਮੈਂਬਰਾਂ ਸੀਤਲ ਸਿੰਘ ਤਲਵੰਡੀ ਤੇ ਕੁਲਵੰਤ ਸਿੰਘ ਮੱਲੂਨੰਗਲ ਨੇ ਪੰਜਾਬ ਸਰਕਾਰ ਦੀ ਸਖ਼ਤ ਆਲੋਚਨਾ ਕਰਦਿਆਂ ਦੱਸਿਆ ਕਿ ਸਰਕਾਰ ਵੱਲੋਂ ਜਿਹੜਾ ਪੰਦਰ੍ਹਾਂ ਹਜ਼ਾਰ ਰੁਪਏ ਨਗੂਣਾ ਮੁਆਵਜ਼ਾ 75 ਤੋਂ 100 ਫੀਸਦੀ ਨੁਕਸਾਨ ਤੇ ਐਲਾਨ ਕੀਤਾ ਹੈ ਇਸ ਵਿਰੁੱਧ ਕਿਸਾਨ ਵਿੱਚ ਡਾਢਾ ਗੁੱਸਾ ਪਾਇਆ ਜਾ ਰਿਹਾ ਹੈ! ਇਹਨਾਂ ਆਗੂਆਂ ਨੇ ਅੱਗੇ ਦੱਸਿਆ ਕਿ ਕਿਸਾਨ ਹੁਣ ਤੱਕ ਫਸਲ ਪਾਲਣ ਉਪਰ ਲੱਗਭੱਗ 45 ਤੋਂ 50 ਹਜ਼ਾਰ ਰੁਪਏ ਖਰਚ ਕਰ ਚੁੱਕਾ ਹੈ ਇਸ ਕਰਕੇ ਕਿਸਾਨੀ ਨੂੰ ਬਚਾਉਣ ਤੇ ਇਸਨੂੰ ਮੁੜ ਪੈਰਾ ਤੇ ਖੜ੍ਹਾ ਕਰਨ ਲਈ ਜਿਹੜੀ ਕਣਕ ਜਮੀਨ ਤੇ ਵਿਛ ਚੁਕੀ ਹੈ ਉਸ ਦਾ 50 ਹਜ਼ਾਰ ਪ੍ਰਤੀ ਏਕੜ ਮੁਆਵਜ਼ਾ ਦਿਤਾ ਜਾਵੇ ! ਇਸੇ ਤਰ੍ਹਾਂ ਹਾੜ੍ਹੀ ਦੀਆਂ ਦੂਸਰੀਆ ਫਸਲਾਂ ਸਰਸੋਂ, ਮੱਕੀ,ਦਾਲਾ ਆਦਿ ਦੇ ਖਰਾਬੇ ਲਈ 40 ਹਜ਼ਾਰ ਰੁਪਏ ਦਿੱਤਾ ਜਾਵੇ ਅਤੇ ਆਲੂ, ਟਮਾਟਰ ਤੇ ਹੋਰ ਸਬਜੀਆਂ ਦੇ ਹੋਏ ਵਿਆਪਕ ਖਰਾਬੇ ਦਾ 60 ਹਜ਼ਾਰ ਰੁਪਏ ਤੇ ਕਿੰਨੂ ਸਮੇਤ ਬਾਗਾਂ ਵਾਸਤੇ 80 ਹਜ਼ਾਰ ਰੁਪਏ ਦਿੱਤਾ ਜਾਵੇ ਖੇਤੀ ਮਾਹਰ ਡਾਕਟਰ ਅਜਨਾਲਾ ਨੇ ਪੰਜਾਬ ਚੋਂ ਪੁੱਜੀਆਂ ਖਬਰਾਂ ਮੁਤਾਬਕ ਦੱਸਿਆ ਕਿ ਪੰਜਾਬ ਸਰਕਾਰ -ਮਾਲ ਵਿਭਾਗ ਵੱਲੋਂ ਅਸਲੀ ਕਾਸ਼ਤਕਾਰਾਂ ਤੇ ਅਬਾਦਕਾਰਾਂ ਦੇ ਨਾਮ ਖਰਾਬਾ ਨਹੀਂ ਲਿਖਿਆ ਜਾ ਰਿਹਾ ਜਿਸ ਕਾਰਨ ਇਹਨਾਂ ਵਿਚ ਸਰਕਾਰ ਵਿਰੁੱਧ ਬਹੁਤ ਜਿਆਦਾ ਗੁੱਸਾ ਪਾਇਆ ਜਾ ਰਿਹਾ ਹੈ ਇਸ ਲਈ ਮਾਲਕਾ ਦੀ ਬਜਾਏ ਅਸਲੀ ਫਸਲ ਬੀਜਣ ਤੇ ਪਾਲਣ ਵਾਲਿਆਂ ਦੇ ਨਾ ਲਿਖਿਆ ਜਾਵੇ ਇਸ ਮੌਕੇ ਖੇਤ ਮਜਦੂਰਾਂ ਦੇ ਆਗੂਆਂ ਸੁਰਜੀਤ ਸਿੰਘ ਦੁਧਰਾਏ ਤੇ ਗੁਰਨਾਮ ਸਿੰਘ ਉਮਰਪੁਰਾ ਨੇ ਕਿਹਾ ਕਿ ਇਸ ਬੇਮੌਸਮੀ ਕੁਦਰਤੀ ਆਫਤਾਂ ਨਾਲ ਖੇਤ ਮਜਦੂਰਾਂ ਤੇ ਉਹਨਾਂ ਦੇ ਪਰਿਵਾਰ ਦਾ ਵੀ ਬਹੁਤ ਭਾਰੀ ਮਾਲੀ ਨੁਕਸਾਨ ਹੋਇਆ ਹੈ ਇਸ ਲਈ ਉਹਨਾਂ ਦਾ ਗੁਜਾਰਾ ਚਲਾਉਣ ਲਈ ਤੇ ਚੁੱਲ੍ਹਾ ਗਰਮ ਰੱਖਣ ਲਈ ਉਹਨਾਂ ਦੇ ਹਰੇਕ ਪਰਿਵਾਰ ਨੂੰ ਪੰਜ ਕੁਇੰਟਲ ਕਣਕ /ਅਨਾਜ਼ ਦਿੱਤਾ ਜਾਵੇ ਇਕੱਠ ਨੂੰ ਸੰਬੋਧਨ ਕਰਦਿਆਂ ਸਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਆਗੂਆਂ ਸੁੱਚਾ ਸਿੰਘ ਘੋਗਾ ,ਸਤਵਿੰਦਰ ਸਿੰਘ ਉਠੀਆਂ ਗਾਇਕ ਗੁਰਪਾਲ ਗਿੱਲ ਸੈਦਪੁਰ ਨੇ ਕਿਹਾ ਕਿ ਸਾਡੇ ਮਾਤਾ ਪਿਤਾ ਪਹਿਲਾ ਹੀ ਕਰਜ਼ੇ ਵਿੱਚ ਡੁੱਬੇ ਹੋਏ ਹਨ ਉੱਪਰੋ ਕੁਦਰਤ ਦੀ ਮਾਰ ਨੇ ਸਾਡੇ ਮਾਪਿਆਂ ਦੀਆਂ ਦੁੱਖ ਤਕਲੀਫ਼ਾਂ ਹੋਰ ਵਧਾ ਦਿੱਤੀਆਂ ਹਨ ਅਸੀਂ ਕਿਸਾਨਾਂ ਦੇ ਸੰਘਰਸ਼ ਵਿੱਚ ਅੱਗੇ ਹੋ ਕੇ ਪੂਰਾ -ਪੂਰਾ ਸਾਥ ਦਿਆਂਗੇ ਇਸ ਸਮੇਂ ਔਰਤ ਮੁਕਤੀ ਮੋਰਚੇ ਦੀ ਆਗੂ ਬੀਬੀ ਅਜੀਤ ਕੌਰ ਕੋਟ ਰਜਾਦਾ ਨੇ ਵੀ ਮੁਆਵਜੇ਼ ਦੇ ਸੰਘਰਸ਼ ਵਿੱਚ ਪੂਰਾ ਸਮਰਥਨ ਦੇਣ ਦਾ ਐਲਾਨ ਕੀਤਾ ਧਰਨੇ ਵਿੱਚ ਹੋਰਨਾਂ ਤੋਂ ਇਲਾਵਾ ਵਿਸਾਖਾ ਸਿੰਘ ਭਗਵਾਂ ਰਸ਼ਪਾਲ ਸਿੰਘ ਸਾਹੋਵਾਲ ,ਜਗੀਰ ਸਿੰਘ ਕੋਟ ਫਤਹਿ ਚੰਦ (ਮਿਆਦੀਆਂ) ਸੁਰਜੀਤ ਸਿੰਘ ਭੂਰੇ ਗਿੱਲ ਸੁਖਰਾਜ ਸਿੰਘ ਭੋਏਵਾਲੀ ਹਰਨੇਕ ਨੇਪਾਲ ,ਹਰਜੀਤ ਸਿੰਘ ਕੋਟਲੀ ਖੈਹਰਾ ਬਲਦੇਵ ਸਿੰਘ ਰਾਏਪੁਰ ਕਰਨੈਲ ਸਿੰਘ ਭਿੰਡੀ ਸੈਦਾ ਸਮਸ਼ੇਰ ਸਿੰਘ ਮਟੀਆ ਆਦਿ ਨੇ ਵੀ ਆਪਣੇ ਵਿਚਾਰ ਰੱਖੇ ਐਸ ਡੀ ਐਮ ਨੇ ਮੰਗ ਪੱਤਰ ਲੈਣ ਤੇ ਹੋਏ ਖਰਾਬੇ ਦਾ ਅਸਲੀ ਕਾਸਤਕਾਰਾ ਨੂੰ ਮੁਆਵਜ਼ਾ ਦਿਵਾਉਣ ਦੇ ਵਿਸ਼ਵਾਸ਼ ਉਪਰੰਤ ਧਰਨਾ ਚੁੱਕਿਆ ਗਿਆ

Comments
Post a Comment