ਪਠਾਨਕੋਟ: ਵੱਖ-ਵੱਖ ਜਥੇਬੰਦੀਆਂ ਵਲੋਂ ਕੀਤਾ ਚੱਕਾ ਜਾਮ
ਪਠਾਨਕੋਟ, 18 ਅਪ੍ਰੈਲ
ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਉੱਤੇ ਅੱਜ ਪਠਾਨਕੋਟ ਕੈਂਟ ਸਟੇਸ਼ਨ ‘ਤੇ 12 ਵਜੇ 4 ਵਜੇ ਤੱਕ ਰੇਲ ਦਾ ਚੱਕਾ ਪੂਰੀ ਤਰ੍ਹਾਂ ਜਾਮ ਕੀਤਾ ਗਿਆ। ਸੰਯੁਕਤ ਕਿਸਾਨ ਮੋਰਚੇ ਦੇ ਵਿੱਚ ਸ਼ਾਮਲ ਜਥੇਬੰਦੀਆਂ ਜਮਹੂਰੀ ਕਿਸਾਨ ਸਭਾ ਦੇ ਆਗੂ ਬਲਦੇਵ ਰਾਜ ਭੋਆ, ਕਿਰਤੀ ਕਿਸਾਨ ਯੂਨੀਅਨ ਦੇ ਆਗੂ ਸਾਥੀ ਪਰਮਜੀਤ ਸਿੰਘ ਰਤਨਗੜ੍ਹ ਅਤੇ ਕੁੱਲ ਹਿੰਦ ਕਿਸਾਨ ਸਭਾ ਦੇ ਸਾਥੀ ਬਲਬੀਰ ਸਿੰਘ ਗਿਆਲਾ ਆਗੂਆਂ ਦੀ ਪ੍ਰਧਾਨਗੀ ਹੇਠ ਧਰਨਾ ਦਿੱਤਾ ਗਿਆ। ਧਰਨੇ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂਆਂ ਕਾਮਰੇਡ ਬਲਵੰਤ ਸਿੰਘ ਘੋਹ ਬਲਬੀਰ ਸਿੰਘ ਬੇੜੀਆਂ, ਕਾਮਰੇਡ ਸੱਤਿਆਦੇਵ ਸੈਣੀ ਬਾਲਕਿਸ਼ਨ, ਸੂਰਤੀ ਸਿੰਘ ਸੋਮ ਰਾਜ ਬੇਮੌਸਮੀ ਬਰਸਾਤ ਦੇ ਕਾਰਨ ਬਰਬਾਦ ਹੋਈ ਫਸਲ ਕਣਕ, ਸਰੋਂ, ਸਬਜੀਆਂ, ਫਲਦਾਰ ਬਾਗਾਂ ਅਤੇ ਹਾੜੀ ਦੀਆਂ ਸਾਰੀਆਂ ਫਸਲਾਂ ਦਾ ਯੋਗ ਮੁਆਵਜ਼ਾ ਦਿੱਤਾ ਜਾਵੇ, ਕਣਕ ਦੇ ਰੇਟ ਤੇ ਲਾਇਆ ਕੱਟ ਖਤਮ ਕੀਤਾ ਜਾਵੇ, ਮੁੱਖ ਮੰਤਰੀ ਪੰਜਾਬ ਦੇ ਕਹੇ ਅਨੁਸਾਰ ਹੇਠਾਂ ਪ੍ਰਸ਼ਾਸ਼ਨ ਵਲੋਂ ਖਰਾਬੇ ਦੀ ਠੀਕ ਅਸਿਸਮੈਂਟ ਨਹੀਂ ਹੋਈ, ਇਸ ਦਾ ਮਤਲਬ ਹੈ ਕਿ ਪੰਜਾਬ ਸਰਕਾਰ ਦੀ ਕਹਿਣੀ ਅਤੇ ਕਰਨੀ ਵਿਚ ਜਮੀਨ ਅਸਮਾਨ ਦਾ ਫਰਕ ਹੈ। ਕਿਸਾਨ ਮੁਆਵਜ਼ੇ ਤੋਂ ਵਾਂਝੇ ਰਹਿ ਜਾਣਗੇ, ਖੇਤੀਬਾੜੀ ਨਾਲ ਸਬੰਧਤ ਪੇਂਡੂ ਮਜ਼ਦੂਰਾਂ ਨੂੰ ਵੀ ਯੋਗ ਮੁਆਵਜ਼ਾ ਦਿੱਤਾ ਜਾਵੇ।
ਵੱਖ ਵੱਖ ਕਿਸਾਨ ਆਗੂਆਂ ਨੇ ਸਾਂਝੇ ਤੌਰ ਉੱਤੇ ਐਲਾਨ ਕਰਦਿਆਂ ਕਿਹਾ ਕਿ ਜੇਕਰ ਕੇਂਦਰ ਤੇ ਪੰਜਾਬ ਸਰਕਾਰ ਨੇ ਕਿਸਾਨਾਂ ਮਜ਼ਦੂਰਾਂ ਦੀਆਂ ਮੰਗਾਂ ਦਾ ਤਰੁੰਤ ਹੱਲ ਨਾ ਕੀਤਾ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਧਰਨੇ ਨੂੰ ਉਪਰੋਕਤ ਤੋਂ ਇਲਾਵਾ ਸਾਥੀ ਸੁਰਜੀਤ ਸਿੰਘ ਸਕੋਲ, ਕਾਮਰੇਡ ਸ਼ਿਵ ਕੁਮਾਰ, ਦੀਪਕ ਕੁਮਾਰ, ਰਜਿੰਦਰ ਸਿੰਘ, ਮੱਖਣ ਸਿੰਘ, ਬਲਕਾਰ ਚੰਦ ਭਰਿਆਲ ਲਾਹੜੀ, ਪਰਵੀਨ ਕੁਮਾਰ, ਨਰਿੰਜਨ ਸਿੰਘ, ਲਾਲ ਸਿੰਘ, ਯਸਪਾਲ, ਕੁਲਬੀਰ ਸਿੰਘ ਪਠਾਨੀਆ, ਅਸ਼ਵਨੀ ਕੁਮਾਰ, ਸੋਹਨ ਲਾਲ, ਦਿਲਬਾਗ ਸਿੰਘ ਅਤੇ ਹੋਰ ਸਾਥੀਆਂ ਨੇ ਸੰਬੋਧਨ ਕੀਤਾ।

Comments
Post a Comment