ਖਡੂਰ ਸਾਹਿਬ: ਮੀਂਹ ਅਤੇ ਗੜੇਮਾਰੀ ਨਾਲ ਫਸਲਾਂ ਦੇ ਹੋਏ ਨੁਕਸਾਨ ਸਬੰਧੀ ਜਮਹੂਰੀ ਕਿਸਾਨ ਸਭਾ ਪੰਜਾਬ ਵੱਲੋਂ ਮੰਗ ਪੱਤਰ ਦਿੱਤਾ


ਖਡੂਰ ਸਾਹਿਬ, 10 ਅਪ੍ਰੈਲ

ਅੱਜ ਜਮਹੂਰੀ ਕਿਸਾਨ ਸਭਾ ਪੰਜਾਬ ਵੱਲੋਂ ਝਿਰਮਲ ਸਿੰਘ ਬਾਣੀਆਂ ਪ੍ਰਧਾਨ ਤਹਸੀਲ ਕਮੇਟੀ ਖੰਡੂਰ ਸਾਹਿਬ ਦੀ ਪ੍ਰਧਾਨਗੀ ਹੇਠ ਮੰਗ ਪੱਤਰ ਐਸਡੀਐਮ ਖੰਡੂਰ ਸਾਹਿਬ ਨੂੰ ਦਿੱਤਾ ਗਿਆ, ਜਿਸ ਮੀਂਹ ਅਤੇ ਗੜੇਮਾਰੀ ਨਾਲ ਕਣਕਾਂ ਸਬਜ਼ੀਆਂ ਬਾਗ਼ ਬਾਨੀਆ ਅਤੇ ਹੋਰ ਫ਼ਸਲਾਂ ਦੇ ਨੁਕਸਾਨ ਸਬੰਧੀ ਦਿੱਤਾ ਗਿਆ, ਜਿਸ ਵਿਚ ਸਰਕਾਰ ਪਾਸੋਂ ਮੰਗ ਕੀਤੀ ਗਈ ਤਰੁੰਤ ਸਹੀ ਤਰੀਕੇ ਨਾਲ ਗਿਰਦਾਵਰੀਆਂ ਕਰਾ ਕੇ ਪੀੜਤ ਕਿਸਾਨਾਂ ਨੂੰ ਯੋਗ ਮੁਆਵਜ਼ਾ ਦਿੱਤਾ ਜਾਵੇ ਅਤੇ ਨਾਲ ਹੀ ਮਜ਼ਦੂਰਾਂ ਨੂੰ ਪੰਜ ਪੰਜ ਬੋਰੀਆ ਕਣਕ ਦੀਆਂ ਦਿੱਤੀਆਂ ਜਾਣ। ਆਗੂਆਂ ਨੇ ਕਿਹਾ ਜੇਕਰ ਸਰਕਾਰ ਨੇ ਕਿਸਾਨਾਂ ਮਜ਼ਦੂਰਾਂ ਦੀ ਸਾਰ ਸਹੀ ਸਮੇਂ ਤੇ ਨਾ ਲਈ ਤਾਂ ਜਮਹੂਰੀ ਕਿਸਾਨ ਸਭਾ ਪੰਜਾਬ ਆਉਣ ਵਾਲੇ ਸਮੇਂ ਵਿੱਚ ਤਿੱਖਾ ਸਘੰਰਸ਼ ਕਰੇਗੀ। ਇਸ ਮੌਕੇ ਸਾਥੀ ਰੇਸ਼ਮ ਸਿੰਘ ਫੇਲੋਕੇ, ਜੰਗ ਬਹਾਦਰ ਸਿੰਘ,  ਨਰਿੰਦਰ ਸਿੰਘ, ਲਛਮਣ ਸਿੰਘ, ਪ੍ਰਗਟ ਸਿੰਘ ਤੁੜ, ਮੁਖਤਿਆਰ ਸਿੰਘ ਮੱਲਾ, ਅਜੀਤ ਸਿੰਘ ਢੋਟਾ, ਗੁਰਭੇਜ ਸਿੰਘ ਜਾਮਾਰਾਏ ਅਤੇ ਬਹੁਤ ਸਾਰੇ ਆਗੂ ਹਾਜ਼ਰ ਸਨ।

Comments

ਜ਼ਰੂਰੀ ਸੁਨੇਹੇ

ਜ਼ਰੂਰੀ ਸੁਨੇਹੇ
ਭਾਜਪਾ ਹਰਾਓ, ਕਾਰਪੋਰੇਟ ਭਜਾਓ ਤੇ ਦੇਸ਼ ਬਚਾਓ!

ਪਾਪੂਲਰ ਪੋਸਟਾਂ

ਜਮਹੂਰੀ ਕਿਸਾਨ ਸਭਾ ਪੰਜਾਬ ਸਾਰੇ ਪੰਜਾਬ ‘ਚ 09 ਸਤੰਬਰ ਨੂੰ ਸੋਪੇਗੀ ਜਿਲ੍ਹਾ/ ਤਹਿਸੀਲਾਂ ਤੇ ਮੰਗ ਪੱਤਰ

ਸੈਂਕੜੇ ਕਿਰਤੀ ਕਿਸਾਨ ਇਲਾਕਾ ਕੂੰਮਕਲਾਂ ਵਿੱਚੋਂ ਸ਼ਾਮਿਲ ਹੋਏ ਸਮਰਾਲਾ ਦੀ ਜੇਤੂ ਰੈਲੀ ‘ਚ

ਨੋਸ਼ਹਿਰਾ ਪਨੂੰਆਂ ਵਿਖੇ ਕਿਸਾਨ ਜਥੇਬੰਦੀਆਂ ਨੇ ਸਾੜੇ ਟਰੰਪ ਅਤੇ ਮੋਦੀ ਸਰਕਾਰ ਦੇ ਪੁਤਲੇ