ਜਗਰਾਓ: ਮੌਸਮ ਦੀ ਖ਼ਰਾਬੀ ਨੂੰ ਸਰਕਾਰ ਕੁਦਰਤੀ ਆਫਤ ਐਲਾਨੇ
ਜਗਰਾਓ, 10 ਅਪ੍ਰੈਲ
ਜਮਹੂਰੀ ਕਿਸਾਨ ਸਭਾ ਪੰਜਾਬ ਦੇ ਸੱਦੇ ‘ਤੇ ਅੱਜ ਜਗਰਾਓ ਵਿਖੇ ਤਹਿਸੀਲਦਾਰ ਰਾਹੀ ਮੁੱਖ ਮੰਤਰੀ ਪੰਜਾਬ ਨੂੰ ਮੰਗ ਪੱਤਰ ਭੇਜਿਆ ਗਿਆ। ਮੰਗ ਪੱਤਰ ਦੇਣ ਆਏ ਵਫ਼ਦ ਦੀ ਅਗਵਾਈ ਗੁਰਮੇਲ ਸਿੰਘ ਰੂਮੀ ਨੇ ਕੀਤੀ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਬਲਰਾਜ ਸਿੰਘ ਕੋਟਉਮਰਾ ਨੇ ਆਖਿਆ ਕਿ ਮੀਂਹ, ਹਨੇਰੀ ਤੇ ਗੜਿਆਂ ਨੇ ਪੱਕੀਆਂ ਫਸਲਾਂ ਕਣਕ ਸਰੋਂ ਸਮੇਤ ਦਾਲਾਂ ਸਬਜ਼ੀਆਂ ਤੇ ਬਾਗਾਂ ਦਾ ਭਾਰੀ ਨੁਕਸਾਨ ਕੀਤਾ ਹੈ। ਜਿਸ ਕਰਕੇ ਕਿਸਾਨੀ ਦਾ ਲੱਕ ਟੁੱਟ ਗਿਆ ਹੈ। ਮੌਸਮ ਦੀ ਖ਼ਰਾਬੀ ਨੂੰ ਕੁਦਰਤੀ ਆਫ਼ਤ ਐਲਾਨ ਕੇ ਸਰਕਾਰ ਨੂੰ ਕਿਸਾਨ ਦੀ ਮੱਦਦ ਕਰਨੀ ਚਾਹੀਦੀ ਹੈ। ਉਹਨਾਂ ਮੰਗ ਕੀਤੀ ਕਿ ਕਣਕ, ਸਰੋ ਦੇ ਹੋਏ ਖ਼ਰਾਬੇ ਲਈ ਪੰਜਾਬ ਹਜ਼ਾਰ ਪ੍ਰਤੀ ਏਕੜ, ਦਾਲਾਂ, ਸਬਜ਼ੀਆਂ ਦੇ ਹੋਏ ਖ਼ਰਾਬੇ ਲਈ ਸੱਠ ਹਜ਼ਾਰ ਤੇ ਬਾਗਾਂ ਦੇ ਹੋਏ ਨੁਕਸਾਨ ਲਈ ਇਕ ਲੱਖ ਰੁਪਏ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾਵੇ। ਇਸ ਮੌਕੇ ਹੋਰਨਾ ਤੋਂ ਇਲਾਵਾ ਨਿਹਾਲ ਸਿੰਘ ਤਲਵੰਡੀ ਨੌਅਬਾਦ, ਕਿਰਪਾਲ ਸਿੰਘ ਕੋਟਮਾਨਾ, ਕਸ਼ਮੀਰ ਸਿੰਘ, ਵਜ਼ੀਰ ਸਿੰਘ, ਦਿਵਾਨ ਸਿੰਘ ਹਾਜ਼ਰ ਸਨ।

Comments
Post a Comment