ਸ੍ਰੀ ਆਨੰਦਪੁਰ ਸਾਹਿਬ: ਫਸਲਾਂ ਦੇ ਹੋਏ ਨੁਕਸਾਨ ਦਾ ਮੁਆਵਜ਼ਾ ਲੈਣ ਲਈ ਦਿੱਤਾ ਮੰਗ ਪੱਤਰ
ਸ੍ਰੀ ਆਨੰਦਪੁਰ ਸਾਹਿਬ, 10 ਅਪ੍ਰੈਲ
ਜਮਹੂਰੀ ਕਿਸਾਨ ਸਭਾ ਪੰਜਾਬ ਦੇ ਸੱਦੇ ‘ਤੇ ਬਲਾਕ ਸ੍ਰੀ ਆਨੰਦਪੁਰ ਸਾਹਿਬ ਵੱਲੋਂ ਹਰਜਾਪ ਸਿੰਘ ਦੀ ਅਗਵਾਈ ਵਿੱਚ ਹਾੜੀ ਦੀਆਂ ਫਸਲਾਂ ਦੇ ਹੋਏ ਭਾਰੀ ਨੁਕਸਾਨ ਲਈ ਸ੍ਰੀ ਆਨੰਦਪੁਰ ਸਾਹਿਬ ਦੇ ਤਹਿਸੀਲਦਾਰ ਰਾਹੀ ਮੁੱਖ ਮੰਤਰੀ ਪੰਜਾਬ ਨੂੰ ਮੰਗ ਪੱਤਰ ਭੇਜਿਆ ਗਿਆ। ਮੰਗ ਪੱਤਰ ਵਿੱਚ ਮੰਗ ਕੀਤੀ ਗਈ ਕਿ ਕਣਕ ਦੀ ਫਸਲ ਉੱਪਰ ਹੋਏ ਖ਼ਰਚੇ ਮੁਤਾਬਕ ਕਿਸਾਨਾਂ ਨੂੰ ਘੱਟੋ ਘੱਟ ਪੰਜਾਹ ਹਜ਼ਾਰ ਰੁਪਏ ਪ੍ਰਤੀ ਏਕੜ ਦਾ ਮੁਆਵਜ਼ਾ ਦਿੱਤਾ ਜਾਵੇ। ਆਲੂ ਟਮਾਟਰਾਂ ਦੇ ਹੋਏ ਨੁਕਸਾਨ ਲਈ ਸੱਠ ਹਜ਼ਾਰ ਰੁਪਏ ਅਤੇ ਬਾਗਾਂ ਦੇ ਹੋਏ ਨੁਕਸਾਨ ਲਈ ਅੱਸੀ ਹਜ਼ਾਰ ਤੋਂ ਇਕ ਲੱਖ ਰੁਪਏ ਮੁਆਵਜ਼ਾ ਦਿੱਤਾ ਜਾਵੇ। ਕਣਕ ਦੀ ਫਸਲ ਪੂਰੇ ਰੇਟ ਤੇ ਬਿਨਾ ਕਿਸੇ ਕਟੌਤੀ ਦੇ ਖਰੀਦੀ ਜਾਵੇ। ਇਸ ਮੌਕੇ ਹੋਰਨਾ ਤੋਂ ਇਲਾਵਾ ਸੁਰਜੀਤ ਸਿੰਘ ਮੀਢਵਾ, ਦਰਸ਼ਣ ਸਿੰਘ, ਬੜਵਾ, ਕਿਰਪਾਲ ਸਿੰਘ ਭੱਟੋ, ਹਰਦੇਵ ਸਿੰਘ ਹਾਜ਼ਰ ਸਨ।

Comments
Post a Comment