ਚਿੱਪ ਵਾਲੇ ਮੀਟਰਾਂ ਦਾ ਕੀਤਾ ਵਿਰੋਧ
ਮੌੜ, 7 ਅਪ੍ਰੈਲ
ਜਮਹੂਰੀ ਕਿਸਾਨ ਸਭਾ ਬਲਾਕ ਮੌੜ ਤਲਵੰਡੀ ਨੇ ਪਾਵਰਕਾਮ ਵਲੋਂ ਸਿਮ ਵਾਲੇ ਲਗਾਏ ਮੀਟਰਾਂ ਦਾ ਵਿਰੋਧ ਕੀਤਾ। ਮੌੜ ਵਿਖੇ ਲੱਗੇ ਮੀਟਰਾਂ ਨੂੰ ਉਤਾਰ ਕੇ ਦਫ਼ਤਰ ਐਸਡੀਓ ਕੋਲ਼ੇ ਜਮਾ ਕਰਵਾਇਆ ਗਿਆ। ਆਗੂਆਂ ਨੇ ਵਿਭਾਗ ਨੂੰ ਚੇਤਾਵਨੀ ਦਿੱਤੀ ਕਿ ਜੇ ਸਿਮ ਵਾਲੇ ਮੀਟਰ ਲਾਉਣੇ ਬੰਦ ਨਾ ਕਿਤੇ ਗਏ ਤੇ ਪੁਰਾਣੇ ਮੀਟਰ ਨਾ ਲਾਏ ਗਏ ਅਤੇ ਖਪਤਕਾਰਾਂ ਤੋਂ ਕੋਈ ਜੁਰਮਾਨਾ ਲਿਆ ਗਿਆ ਤਾਂ ਜਥੇਬੰਦੀ ਉਸਦਾ ਵਿਰੋਧ ਕਰੇਗੀ। ਇਸ ਮੌਕੇ ਸੂਬਾ ਆਗੂ ਸੁਖਮੰਦਰ ਸਿੰਘ ਧਾਲੀਵਾਲ, ਜ਼ਿਲ੍ਹਾ ਆਗੂ ਤਾਰਾ ਸਿੰਘ ਨੰਦਗੜ, ਬਲੌਰ ਸਿੰਘ ਘੁੰਮਣ, ਸਾਗਰ ਸਿੰਘ ਘੁੰਮਣ, ਗੁਲਜ਼ਾਰ ਸਿੰਘ ਆਦਿ ਉਚੇਚੇ ਤੌਰ ‘ਤੇ ਹਾਜ਼ਰ ਸਨ।

Comments
Post a Comment