ਕੇਂਦਰ ਤੇ ਸੂਬਾ ਸਰਕਾਰ ਕਿਸਾਨਾਂ ਦੀ ਬਾਂਹ ਫੜੇ- ਬੈਨੀਪਾਲ

 



ਜੋਧਾਂ, 5 ਅਪ੍ਰੈਲ

ਜਮਹੂਰੀ ਕਿਸਾਨ ਸਭਾ ਪੰਜਾਬ ਵੱਲੋਂ ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਗ ਉਪਰ ਪੈਂਦੇ ਪਿੰਡ ਮਨਸੂਰਾਂ ਵਿੱਚ ਮੀਂਹ, ਹਨੇਰੀ ਤੇ ਗੜੇਮਾਰੀ ਕਾਰਨ ਖਰਾਬ ਹੋਈਆਂ ਫ਼ਸਲਾਂ ਦੇ ਮੁਆਵਜ਼ੇ ਦੀ ਮੰਗ ਨੂੰ ਲੈਕੇ ਜੱਸਾ ਸਿੰਘ ਦੀ ਪ੍ਰਧਾਨਗੀ ਹੇਠ ਵਿਸ਼ੇਸ਼ ਮੀਟਿੰਗ ਕੀਤੀ। ਮੀਟਿੰਗ ਨੂੰ ਸੰਬੋਧਨ ਕਰਦਿਆਂ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਸੂਬਾਈ ਜਥੇਬੰਦਕ ਸਕੱਤਰ ਰਘਵੀਰ ਸਿੰਘ ਬੈਨੀਪਾਲ ਨੇ ਆਖਿਆ ਕਿ ਮੌਸਮ ਦੀ ਖ਼ਰਾਬੀ ਕਾਰਨ ਕਣਕ, ਸਰੋ, ਆਲੂ, ਟਮਾਟਰ, ਸਬਜ਼ੀਆਂ, ਫਲਦਾਰ ਬੂਟਿਆਂ ਦਾ ਬਹੁਤ ਨੁਕਸਾਨ ਹੋਇਆ ਹੈ। ਪਹਿਲਾ ਹੀ ਘਾਟੇ ਦਾ ਸੌਦਾ ਸਾਬਿਤ ਹੋਇਆ ਖੇਤੀ ਦਾ ਧੰਦਾ ਹੋਰ ਨਿਘਾਰ ਵੱਲ ਜਾਵੇਗਾ। ਜਿਸ ਕਰਕੇ ਕੇਂਦਰ ਤੇ ਸੂਬਾ ਸਰਕਾਰ ਨੂੰ ਕਿਸਾਨਾਂ ਦੀ ਬਾਂਹ ਫੜਨੀ ਚਾਹੀਦੀ ਹੈ। ਮੌਸਮ ਦੀ ਖ਼ਰਾਬੀ ਨੂੰ ਕੁਦਰਤੀ ਆਫ਼ਤ ਐਲਾਨ ਕੇ ਕਿਸਾਨਾ ਨੂੰ ਪੰਜਾਹ ਹਜ਼ਾਰ ਰੁਪਏ ਪ੍ਰਤੀ ਏਕੜ ਦਾ ਮੁਆਵਜ਼ਾ ਦਿੱਤਾ ਜਾਵੇ। ਕਿਸਾਨਾਂ ਵੱਲੋਂ ਲਏ ਕਰਜ਼ੇ ਦੀ ਵਸੂਲੀ ਅੱਗੇ ਪਾਈ ਜਾਵੇ, ਕਰਜ਼ੇ ਤੇ ਵਿਆਜ ਮੁਆਫ ਕੀਤਾ ਜਾਵੇ। ਅਗਲੀ ਬਿਜਾਈ ਲਈ ਕਿਸਾਨ ਨੂੰ ਫਸਲਾ ਦੇ ਬੀਜ ਮੁਫ਼ਤ ਦਿੱਤੇ ਜਾਣ।

ਇਸ ਮੌਕੇ ਸੰਬੋਧਨ ਕਰਦਿਆਂ ਜਮਹੂਰੀ ਕਿਸਾਨ ਸਭਾ ਪੰਜਾਬ ਏਰੀਆ ਕਮੇਟੀ ਜੋਧਾਂ ਦੇ ਸਕੱਤਰ ਡਾ. ਅਜੀਤ ਰਾਮ ਝਾਡੇ, ਸਿਕੰਦਰ ਸਿੰਘ ਹਿਮਾਯੂਪੁਰ, ਗੁਰਮੀਤ ਸਿੰਘ ਜੋਧਾਂ, ਡਾ. ਜਸਮੇਲ ਸਿੰਘ ਲੱਲਤੋ ਨੇ ਆਖਿਆ ਕਿ ਸਰਕਾਰ ਨੂੰ ਜਲਦੀ ਨਾਲ ਗਿਰਦਾਵਰੀ ਕਰਕੇ ਕਿਸਾਨਾ ਦੇ ਖਾਤਿਆਂ ਵਿੱਚ ਪੈਸੇ ਪਾਉਣੇ ਚਾਹੀਦੇ ਹਨ।

ਕਿਸਾਨ ਆਗੂਆਂ ਵਲੋ ਖਰਾਬ ਹੋਈਆਂ ਫਸਲਾ ਦਾ ਖੇਤ ਵਿੱਚ ਜਾ ਕਿ ਜਾਇਜ਼ਾ ਲਿਆ ਗਿਆ। ਖੇਤ ਵਿੱਚ ਕਣਕ ਤੇ ਸਰੋ ਦੇ ਦਾਣੇ ਕਾਲੇ ਤੇ ਹਰੇ ਹੋ ਗਏ ਹਨ। ਆਗੂਆਂ ਨੇ ਕਿਹਾ ਕਿ ਗਿਰਦਾਵਰੀ ਮੌਕੇ ਕਿਸੇ ਪ੍ਰਕਾਰ ਦਾ ਪੱਖ ਪਾਤ ਨਾ ਹੋਵੇ। ਉਹਨਾਂ ਕਿਹਾ ਕਿ 10 ਅਪ੍ਰੈਲ ਨੂੰ ਜਮਹੂਰੀ ਕਿਸਾਨ ਸਭਾ ਵੱਲੋਂ ਸਾਰੇ ਪੰਜਾਬ ਵਿੱਚ ਐਸ ਡੀ ਐਮ ਰਾਹੀ ਸਰਕਾਰ ਨੂੰ ਮੰਗ ਪੱਤਰ ਵੀ ਸੋਪੇ ਜਾਣਗੇ। ਇਸ ਮੌਕੇ ਤੇ ਹੋਰਨਾ ਤੋਂ ਇਲਾਵਾ ਕੁਲਵੰਤ ਸਿੰਘ ਮੋਹੀ, ਜਸਮੇਲ ਸਿੰਘ ਬੀਲਾ,ਬੂਟਾ ਸਿੰਘ, ਮੋਹਣ ਸਿੰਘ ਜੋਧਾਂ, ਬਿੱਟੂ ਲੱਲਤੋ,  ਸਰਨਜੀਤ ਸਿੰਘ, ਪਾਲ ਸਿੰਘ, ਸੁਖਦੇਵ ਸਿੰਘ, ਮਨਪ੍ਰੀਤ ਸਿੰਘ ਮੋਹੀ, ਜਰਨੈਲ ਸਿੰਘ, ਹਰਜੀਤ ਸਿੰਘ, ਕੇਸਰ ਸਿੰਘ, ਪਰਵਿੰਦਰ ਸਿੰਘ, ਪਰਵਿੰਦਰ ਕੁਮਾਰ, ਜੱਗਾਂ ਸਿੰਘ, ਭਗਵੰਤ ਸਿੰਘ, ਗੁਰਮੇਲ ਸਿੰਘ, ਸੋਹਣ ਸਿੰਘ, ਹਰਜੀਤ ਸਿੰਘ, ਰਜਿੰਦਰ ਸਿੰਘ, ਹਰਨੇਕ ਸਿੰਘ, ਜਸਵੰਤ ਸਿੰਘ, ਜਗਦੇਵ ਸਿੰਘ, ਹਰੀ ਸਿੰਘ ਹਰਿੰਦਰ ਸਿੰਘ, ਗੁਰਮੀਤ ਸਿੰਘ ਨੰਬਰਦਾਰ ਆਦਿ ਹਾਜ਼ਰ ਸਨ।

Comments

ਜ਼ਰੂਰੀ ਸੁਨੇਹੇ

ਜ਼ਰੂਰੀ ਸੁਨੇਹੇ
ਭਾਜਪਾ ਹਰਾਓ, ਕਾਰਪੋਰੇਟ ਭਜਾਓ ਤੇ ਦੇਸ਼ ਬਚਾਓ!

ਪਾਪੂਲਰ ਪੋਸਟਾਂ

ਜਮਹੂਰੀ ਕਿਸਾਨ ਸਭਾ ਪੰਜਾਬ ਸਾਰੇ ਪੰਜਾਬ ‘ਚ 09 ਸਤੰਬਰ ਨੂੰ ਸੋਪੇਗੀ ਜਿਲ੍ਹਾ/ ਤਹਿਸੀਲਾਂ ਤੇ ਮੰਗ ਪੱਤਰ

ਸੈਂਕੜੇ ਕਿਰਤੀ ਕਿਸਾਨ ਇਲਾਕਾ ਕੂੰਮਕਲਾਂ ਵਿੱਚੋਂ ਸ਼ਾਮਿਲ ਹੋਏ ਸਮਰਾਲਾ ਦੀ ਜੇਤੂ ਰੈਲੀ ‘ਚ

ਨੋਸ਼ਹਿਰਾ ਪਨੂੰਆਂ ਵਿਖੇ ਕਿਸਾਨ ਜਥੇਬੰਦੀਆਂ ਨੇ ਸਾੜੇ ਟਰੰਪ ਅਤੇ ਮੋਦੀ ਸਰਕਾਰ ਦੇ ਪੁਤਲੇ