ਨਕੋਦਰ: ਜਮਹੂਰੀ ਕਿਸਾਨ ਸਭਾ ਪੰਜਾਬ ਨੇ ਮੁੱਖ ਮੰਤਰੀ ਨੂੰ ਭੇਜਿਆ ਮੰਗ ਪੱਤਰ
ਨਕੋਦਰ, 10 ਅਪ੍ਰੈਲ
ਜਮਹੂਰੀ ਕਿਸਾਨ ਸਭਾ ਪੰਜਾਬ ਵੱਲੋਂ ਐਸਡੀਐਮ ਨਕੋਦਰ ਦੇ ਦਫ਼ਤਰ ਸਾਹਮਣੇ ਧਰਨਾ ਮਾਰਿਆ ਗਿਆ। ਇਸ ਵਿੱਚ ਜਮਹੂਰੀ ਕਿਸਾਨ ਸਭਾ ਦੇ ਆਗੂਆਂ ਨੇ ਬੇਮੌਸਮੀ ਬਾਰਸ਼ ਕਾਰਨ ਮਾਰੀਆਂ ਗਈਆਂ ਫਸਲਾਂ ਦੇ ਸੰਬੰਧ ਵਿੱਚ ਐਸਡੀਐਮ ਨੂੰ ਮੰਗ ਪੱਤਰ ਦੇਣਾ ਸੀ। ਜਮਹੂਰੀ ਕਿਸਾਨ ਸਭਾ ਦੇ ਆਗੂ ਨਾਹਰੇ ਮਾਰਦੇ ਹੋਏ ਦਫ਼ਤਰ ਪੁੱਜੇ। ਪਰ ਐਸਡੀਐਮ ਦੇ ਮੰਗ ਪੱਤਰ ਨਾ ਲੈਣ ਆਉਣ ਕਰਕੇ ਦਫ਼ਤਰ ਅੱਗੇ ਧਰਨਾ ਮਾਰ ਕੇ ਬੈਠ ਗਏ। ਕਿਸਾਨ ਪਹਿਲਾ ਵੀ ਫਸਲਾਂ ਦੇ ਹੋਏ ਖ਼ਰਾਬੇ ਲਈ ਮੁਆਵਜ਼ੇ ਦੀ ਮੰਗ ਕਰ ਰਹੇ ਸਨ। ਕਿਸਾਨ ਵੱਲੋਂ ਇਸ ਮੌਕੇ ਤੇ ਪ੍ਰਸ਼ਾਸਨ ਵਿਰੁੱਧ ਨਾਹਰੇਬਾਜ਼ੀ ਕੀਤੀ ਗਈ, ਜਿਸ ਤੋਂ ਬਾਅਦ ਐਸਡੀਐਮ ਵੱਲੋਂ ਧਰਨੇ ਵਿੱਚ ਆ ਕੇ ਮੰਗ ਪੱਤਰ ਲੈਣਾ ਪਿਆ। ਧਰਨੇ ਨੂੰ ਜਮਹੂਰੀ ਕਿਸਾਨ ਸਭਾ ਦੇ ਜਿਲ੍ਹਾ ਪ੍ਰਧਾਨ ਮਨੋਹਰ ਸਿੰਘ ਗਿੱਲ, ਤਹਿਸੀਲ ਪ੍ਰਧਾਨ ਮੇਜਰ ਸਿੰਘ ਖੁਰਲਾਪੁਰ, ਸਕੱਤਰ ਰਾਮ ਸਿੰਘ ਕੈਮਵਾਲਾ ਨੇ ਸੰਬੋਧਨ ਕੀਤਾ। ਇਸ ਮੌਕੇ ਤੇ ਹੋਰਨਾ ਤੋਂ ਇਲਾਵਾ ਲਛਮਣ ਸਿੰਘ ਵੇਹਰਾ, ਗੁਰਦੀਪ ਸਿੰਘ ਵੇਹਰਾ, ਸਰਪੰਚ ਮਹਿੰਦਰ ਸਿੰਘ ਬੂਟੇ ਦੀਆਂ ਛੰਨਾ, ਦਮਣ ਸਿੰਘ ਰਾਏਪੁਰ ਰਾਈਆਂ, ਸਵਰਨ ਸਿੰਘ ਆਦਿ ਹਾਜ਼ਰ ਸਨ।

Comments
Post a Comment