ਜਿਨਸੀ ਸ਼ੋਸ਼ਣ ਦੇ ਦੋਸ਼ ਵਿੱਚ ਬ੍ਰਿਜ ਭੂਸ਼ਣ ਨੂੰ ਜਲਦ ਕੀਤਾ ਜਾਵੇ ਗ੍ਰਿਫਤਾਰ
ਡੇਹਲੋ, 29 ਅਪ੍ਰੈਲ
“ਭਾਰਤੀ ਕੁਸ਼ਤੀ ਫੈਡਰੇਸ਼ਨ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ਵਿਰੁੱਧ ਜਿਨਸ਼ੀ ਸ਼ੋਸ਼ਨ ਦੇ ਦੋਸ਼ਾਂ ਤਹਿਤ ਐਫਆਰਆਈ ਦਰਜ ਹੋਣ ਤੋਂ ਉਪਰੰਤ ਉਸ ਨੂੰ ਜਲਦੀ ਗ੍ਰਿਫਤਾਰ ਕਰਕੇ ਉਸ ਖ਼ਿਲਾਫ਼ ਸਖ਼ਤ ਕਾਰਵਾਈ ਦੀ ਜਮਹੂਰੀ ਕਿਸਾਨ ਸਭਾ ਨੇ ਮੰਗ ਕੀਤੀ। ਬ੍ਰਿਜ ਭੂਸ਼ਨ ਨੂੰ ਸਾਰੇ ਸੰਵਿਧਾਨਕ ਤੇ ਬੀਜੇਪੀ ਦੇ ਅਹੁਦਿਆਂ ਤੋਂ ਬਰਖਾਸਤ ਵੀ ਕੀਤਾ ਜਾਵੇ। ਬੇਸ਼ੱਕ ਉਸ ਉੱਪਰ ਪਰਚਾ ਦਰਜ ਹੋਣ ਨਾਲ ਸੰਘਰਸ਼ ਕਰ ਰਹੇ ਪਹਿਲਵਾਨਾਂ ਦੀ ਇਕ ਪੜਾਅ ਵਜੋ ਜਿੱਤ ਹੋਈ ਹੈ ਪਰ ਪੂਰੇ ਇਨਸਾਫ਼ ਲਈ ਉਹਨਾਂ ਦੀ ਲੜਾਈ ਜਾਰੀ ਹੈ।’’
ਜਿਨਸੀ ਸ਼ੋਸ਼ਣ ਦੇ ਵਿਰੁੱਧ ਸੰਘਰਸ਼ ਕਰ ਰਹੇ ਪਹਿਲਵਾਨਾਂ ਦੇ ਹੱਕ ਵਿੱਚ ਉਪਰੋਕਤ ਬਿਆਨ ਪ੍ਰੈੱਸ ਨੂੰ ਜਾਰੀ ਕਰਦਿਆਂ ਜਮਹੂਰੀ ਕਿਸਾਨ ਸਭਾ ਪੰਜਾਬ ਏਰੀਆ ਕਮੇਟੀ ਕਿਲ੍ਹਾ ਰਾਏਪੁਰ ਦੇ ਪ੍ਰਧਾਨ ਰਾਜਵੀਰ ਸਿੰਘ ਕਿਲ੍ਹਾ ਰਾਏਪੁਰ ਅਤੇ ਸਕੱਤਰ ਗੁਰਉਪਦੇਸ਼ ਸਿੰਘ ਘੁੰਗਰਾਣਾ ਨੇ ਅੱਗੇ ਕਿਹਾ ਕਿ ਉਲੰਪਿਕ ਮੈਡਲ ਜੇਤੂ ਦੇਸ਼ ਦੇ ਖਿਡਾਰੀ ਪਿਛਲੇ ਦਿਨਾਂ ਤੋਂ ਭਾਰਤ ਦੀ ਰਾਜਧਾਨੀ ਦਿੱਲੀ ‘ਚ ਧਰਨਾ ਲੱਗਾ ਕੇ ਮੰਗ ਕਰ ਰਹੇ ਹਨ ਕਿ ਖਿਡਾਰੀਆਂ ਖ਼ਾਸ ਤੌਰ ‘ਤੇ ਲੜਕੀਆਂ ਨਾਲ ਹੁੰਦਾ ਜਿਨਸੀ ਸ਼ੋਸ਼ਣ ਬੰਦ ਹੋਵੇ। ਸ਼ੋਸ਼ਣ ਕਰਨ ਵਾਲੇ ਪ੍ਰਬੰਧਕਾਂ ਖ਼ਿਲਾਫ਼ ਸਖ਼ਤ ਕਾਰਵਾਈ ਹੋਵੇ ਪਰ ਕੇਂਦਰ ਦੀ ਮੋਦੀ ਸਰਕਾਰ ਦੋਸ਼ੀਆਂ ਵਿਰੁੱਧ ਕਾਰਵਾਈ ਦੀ ਥਾਂ ਪੀੜਤ ਧਿਰ ਨੂੰ ਹੀ ਡਰਾ ਰਹੀ ਹੈ ਅਤੇ ਦੋਸ਼ੀਆਂ ਦੀ ਪੁਸ਼ਤ ਪਨਾਹੀ ਕਰ ਰਹੀ ਹੈ। ਆਗੂਆਂ ਨੇ ਆਖਿਆ ਕਿ ਜੇ ਪੀੜਤ ਖਿਡਾਰੀਆਂ ਨੂੰ ਇਨਸਾਫ਼ ਨਾ ਦਿੱਤਾ ਤਾਂ ਲੋਕ ਸ਼ੰਘਰਸ ਕਰਨ ਲਈ ਮਜਬੂਰ ਹੋਣਗੇ।

Comments
Post a Comment