ਬਾਬਾ ਬਕਾਲਾ ਸਾਹਿਬ: ਜਮਹੂਰੀ ਕਿਸਾਨ ਸਭਾ ਨੇ ਮੁਆਵਜ਼ੇ ਲਈ ਦਿੱਤਾ ਮੰਗ ਪੱਤਰ
ਬਾਬਾ ਬਕਾਲਾ ਸਾਹਿਬ, 10 ਅਪ੍ਰੈਲ
ਜਮਹੂਰੀ ਕਿਸਾਨ ਸਭਾ ਪੰਜਾਬ ਵੱਲੋਂ ਪਿਛਲੇ ਦਿਨੀਂ ਪਏ ਭਾਰੀ ਮੀਂਹ ਗੜੇਮਾਰੀ ਅਤੇ ਤੇਜ ਹਵਾਵਾਂ ਚੱਲਣ ਨਾਲ ਫਸਲਾਂ ਦੇ ਹੋਏ ਨੁਕਸਾਨ ਦੀ ਭਰਪਾਈ ਦੀ ਮੰਗ ਨੂੰ ਲੈ ਪੰਜਾਬ ਭਰ ਵਿੱਚ ਐਸਡੀਐਮ ਦਫਤਰਾਂ ਸਾਹਮਣੇ ਰੋਸ ਮੁਜ਼ਾਹਰੇ ਕਰਨ ਦੇ ਸੱਦੇ ਤਹਿਤ ਅੱਜ ਸਥਾਨਕ ਤਹਿਸੀਲ ਕੰਪਲੈਕਸ ਵਿੱਚ ਸਭਾ ਦੇ ਸੈਂਕੜੇ ਕਾਰਕੁੰਨਾਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਰਾਹੀਂ ਐਸਡੀਐਮ ਮੰਗ ਪੱਤਰ ਮੁੱਖ ਮੰਤਰੀ ਪੰਜਾਬ ਨੂੰ ਭੇਜਿਆ। ਸਭਾ ਦੇ ਸੂਬਾਈ ਆਗੂ ਗੁਰਮੇਜ ਸਿੰਘ ਤਿੰਮੋਵਾਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਰਕਾਰਾਂ ਦੀਆਂ ਲੋਕ ਵਿਰੋਧੀ ਨੀਤੀਆਂ ਕਾਰਨ ਕਿਸਾਨ ਪਹਿਲਾਂ ਹੀ ਕਰਜੇ ਦੇ ਭਾਰੀ ਬੋਝ ਹੇਠਾਂ ਦੱਬੇ ਹੋਏ ਹਨ ਅਤੇ ਇਸ ਵਾਰ ਪਈ ਕੁਦਰਤੀ ਆਫਤ ਕਾਰਨ ਫਸਲਾਂ ਜਿਨ੍ਹਾਂ ਵਿੱਚ ਕਣਕ ਸਬਜੀਆਂ ਆਦਿ ਸ਼ਾਮਲ ਹਨ ਦਾ ਬਹੁਤ ਵੱਡਾ ਨੁਕਸਾਨ ਹੋਇਆ ਹੈ ਜੋ ਕਿ ਅਸਿਹ ਹੈ। ਉਨ੍ਹਾਂ ਮੰਗ ਕੀਤੀ ਕਣਕ ਦੇ ਹੋਏ ਨੁਕਸਾਨ ਦਾ 50 ਹਜਾਰ ਰੁਪਏ ਪ੍ਰਤੀ ਏਕੜ ਸਰੋਂ ਮੱਕੀ ਦਾਲਾਂ ਆਦਿ ਦਾ 40 ਹਜਾਰ ਰੁਪਏ ਪ੍ਰਤੀ ਏਕੜ ਆਲੂ ਟਮਾਟਰ 60 ਹਜਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾਵੇ ਇਸੇ ਤਰ੍ਹਾਂ ਖੇਤ ਮਜ਼ਦੂਰਾਂ ਨੂੰ 5 ਕਵਿੰਟਲ ਪ੍ਰਤੀ ਪਰਿਵਾਰ ਕਣਕ ਦਿੱਤੀ ਜਾਵੇ ਕੌਮੀ ਆਫਤ ਫੰਡ ਵਿੱਚੋਂ ਅਗਲੇਰੀ ਫਸਲ ਬੀਜਣ ਲਈ 10 ਹਜਾਰ ਰੁਪਏ ਪ੍ਰਤੀ ਏਕੜ ਸਹਾਇਤਾ ਦਿੱਤੀ ਜਾਵੇ। ਅੱਜ ਦੇ ਇਕੱਠ ਨੂੰ ਸਵਿੰਦਰ ਸਿੰਘ ਖਹਿਰਾ ਨਿਰਮਲ ਸਿੰਘ ਭਿੰਡਰ ਭਿੰਡਰ ਬਲਰਾਜ ਸਿੰਘ ਸੁਧਾਰ ਨਿਸ਼ਾਨ ਸਿੰਘ ਧਿਆਨਪੁਰ ਰਸ਼ਪਾਲ ਸਿੰਘ ਬੁਟਾਰੀ ਸੁਰਜੀਤ ਸਿੰਘ ਤਲਵੰਡੀ ਰਾਜਵਿੰਦਰ ਸਿੰਘ ਸੰਗਰਾਏ ਆਦਿ ਆਗੂਆਂ ਨੇ ਸੰਬੋਧਨ ਕੀਤਾ।

Comments
Post a Comment