ਜਾਣੋ ਵੇਰਵੇ : ਕਣਕ ਦੇ ਮੁੱਲ ਵਿੱਚ ਕਿੰਨੀ ਹੋਵੇਗੀ ਕਟੌਤੀ


ਸਰਕਾਰ ਵੱਲੋਂ ਕਣਕ ਦੇ ਮੁੱਲ ਵਿੱਚ ਕਟੌਤੀ ਦਾ ਐਲਾਨ

 
1. ਪੂਰੇ ਪੰਜਾਬ ਰਾਜ ਅਤੇ ਚੰਡੀਗੜ੍ਹ (ਯੂ. ਟੀ.) ਵਿੱਚ ਇਕਸਾਰ ਵਿਸ਼ੇਸ਼ਤਾਈਆਂ ਵਾਲੇ ਮਾਜੂ/ ਸੁੱਕੇ ਅਤੇ ਟੁੱਟੇ ਅਨਾਜ ਦੀ ਮੌਜੂਦਾ ਸੀਮਾ ਵਿੱਚ 6% ਦੇ ਮੁਕਾਬਲੇ 18% ਤੱਕ ਦੀ ਢਿੱਲ ਦਿੱਤੀ ਜਾ ਰਹੀ ਹੈ । ਇਸਤੋਂ ਬਾਅਦ ਹਰੇਕ 2% ਜਾਂ ਇਸਦੇ ਭਾਗ ਦੀ ਵਾਧੂ ਰਿਆਇਤ ਲਈ ਇਸਦੇ ਪੂਰੇ ਮੁੱਲ ਤੇ 25% ਦੇ ਹਿਸਾਬ ਨਾਲ ਕਟੌਤੀ ਕੀਤੀ ਜਾਵੇਗੀ । ਪੰਜਾਬ ਅਤੇ ਚੰਡੀਗੜ੍ਹ (ਯੂ.ਟੀ.) ਰਾਜ ਵਿੱਚ ਕਿਸਾਨਾਂ ਨੂੰ ਅਦਾਇਗੀ ਕਰਦੇ ਸਮੇਂ ਕਣਕ ਦੇ ਘੱਟੋ-ਘੱਟ ਸਮਰਥਨ ਮੁੱਲ ਯਾਨੀ ਕਿ 2125 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਰਾਜ ਸਰਕਾਰ ਨੂੰ ਹੇਠਾਂ ਦਿੱਤੇ ਵੇਰਵਿਆਂ ਅਨੁਸਾਰ ਭੁਗਤਾਨ ਕੀਤੇ ਮੁੱਲ ਕਟੌਤੀ ਚੋਂ ਕਰਨੀ ਪਵੇਗੀ:
 
ਉ) 6% ਤੱਕ ਮਾਜੂ ਅਤੇ ਟੁੱਟੇ ਹੋਏ ਅਨਾਜ ਵਾਲੀ ਕਣਕ ਉਪਰ ਕੀਮਤ ਵਿੱਚ ਕਟੌਤੀ ਕਰਨੀ ਲਾਗੂ ਨਹੀਂ ਹੈ।
 
ਅ) 6% ਤੋਂ ਲੈਕੇ ਅਤੇ 8% ਤੱਕ ਮਾਜੂ ਅਤੇ ਟੁੱਟੇ ਹੋਏ ਦਾਣਿਆਂ ਵਾਲੀ ਕਣਕ ‘ਤੇ 5.31 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਕਟੌਤੀ ਕੀਤੀ ਜਾਵੇਗੀ ।
 
ਈ ) ਇਸ ਤੋਂ ਇਲਾਵਾ, 8% ਤੋਂ ਵੱਧ ਅਤੇ 10% ਤੱਕ ਮਾਜੂ ਅਤੇ ਟੁੱਟੇ ਦਾਣਿਆਂ ਵਾਲੀ ਕਣਕ ‘ਤੇ 10.62 ਰੁਪਏ ਪ੍ਰਤੀ ਕੁਇੰਟਲ ਦੀ ਕਟੌਤੀ ਕੀਤੀ ਜਾਵੇਗੀ ।
 
ਸ) ਇਸ ਤੋਂ ਇਲਾਵਾ, 10% ਤੋਂ ਵੱਧ ਅਤੇ 12% ਤੱਕ ਸੁੱਕੇ ਅਤੇ ਟੁੱਟੇ ਅਨਾਜ ਵਾਲੀ ਕਣਕ ‘ਤੇ 15.93 ਰੁਪਏ ਪ੍ਰਤੀ ਕੁਇੰਟਲ ਦੀ ਕਟੌਤੀ ਕੀਤੀ ਜਾਵੇਗੀ ।
 
ਹ) ਇਸਤੋ ਅੱਗੇ 12% ਤੋਂ ਵੱਧ ਅਤੇ 14% ਤੱਕ ਸੁੱਕੇ ਅਤੇ ਟੁੱਟੇ ਹੋਏ ਅਨਾਜ ਵਾਲੀ ਕਣਕ ‘ਤੇ ਕੁਇੰਟਲ ਪਿੱਛੇ 21.25 ਰੁਪਏ ਦੀ ਕਟੌਤੀ ਕੀਤੀ ਜਾਵੇਗੀ ।
 
ਕ) ਇਸ ਤੋਂ ਇਲਾਵਾ 14% ਤੋਂ ਵੱਧ ਅਤੇ 16% ਤੱਕ ਸੁੱਕੇ ਅਤੇ ਟੁੱਟੇ ਅਨਾਜ ਵਾਲੀ ਕਣਕ ‘ਤੇ 26.56 ਰੁਪਏ ਪ੍ਰਤੀ ਕੁਇੰਟਲ ਦੀ ਕਟੌਤੀ ਕੀਤੀ ਜਾਵੇਗੀ ।
 
ਖ) ਇਸ ਤੋਂ ਇਲਾਵਾ, 16% ਤੋਂ ਵੱਧ ਅਤੇ 18% ਤੱਕ ਸੁੱਕੇ ਅਤੇ ਟੁੱਟੇ ਅਨਾਜ ਵਾਲੀ ਕਣਕ ‘ਤੇ 31.87 ਰੁਪਏ ਪ੍ਰਤੀ ਕੁਇੰਟਲ ਦੀ ਕਟੌਤੀ ਕੀਤੀ ਜਾਵੇਗੀ ।
 
(ii) ਪੰਜਾਬ ਅਤੇ ਚੰਡੀਗੜ੍ਹ (ਯੂ.ਟੀ.) ਵਿੱਚ ਕਣਕ ਦੇ 10% ਹੱਦ ਤੱਕ ਪ੍ਰਭਾਵਿਤ ਦਾਣਿਆਂ ਦੀ ਚਮਕ ਦੇ ਨੁਕਸਾਨ ਦੇ ਮੁੱਲ ਵਿੱਚ ਕਟੌਤੀ ਕੀਤੇ ਬਿਨਾ ਪਰ 10% ਤੋਂ ਲੈਕੇ 80% ਤੱਕ ਪ੍ਰਭਾਵਿਤ ਦਾਣਿਆਂ ਤੇ ਪੂਰੇ ਰਾਜ ਵਿੱਚ ਫਲੈਟ ਆਧਾਰ ‘ਤੇ ਪੂਰੇ ਮੁੱਲ ਦੇ ਚੌਥੇ ਹਿੱਸੇ ਦੀ ਕਟੌਤੀ ਨਾਲ ਕਣਕ ਖਰੀਦੀ ਜਾਵੇਗੀ।
 
ਮੁੱਲ ਕਟੌਤੀ ਦੀ ਗਣਨਾ ਹੇਠਾਂ ਦਿੱਤੇ ਵੇਰਵਿਆਂ ਅਨੁਸਾਰ ਕੀਤੀ ਜਾਵੇਗੀ:
ਕ) 10% ਤੱਕ ਚਮਕ ਦੀ ਘਾਟ ਵਾਲੇ ਦਾਣਿਆਂ ਵਾਲੀ ਕਣਕ ‘ਤੇ ਕੀਮਤ ਵਿੱਚ ਕਟੌਤੀ ਲਾਗੂ ਨਹੀਂ ਹੈ ।
 
ਖ) 10% ਤੋਂ ਵੱਧ ਅਤੇ 80% ਤੱਕ ਚਮਕ ਦੀ ਘਾਟ ਵਾਲੀ ਕਣਕ ਨੂੰ ਫਲੈਟ ਆਧਾਰ ‘ਤੇ, ਮੁੱਲ ਵਿੱਚ 5.31 ਰੁਪਏ ਪ੍ਰਤੀ ਕੁਇੰਟਲ ਦੀ ਕਟੌਤੀ ਕੀਤੀ ਜਾਵੇਗੀ।
 
3.) ਕੁੱਲ ਮਿਲਾਕੇ ਖਰਾਬ ਹੋਏ ਅਤੇ ਥੋੜੇ ਜਿਹੇ ਨੁਕਸਾਨੇ ਗਏ ਅਨਾਜ ਦੀ ਮਾਤਰਾ 6% ਤੋਂ ਵੱਧ ਨਹੀਂ ਹੋਣੇ ਚਾਹੀਦੀ ।
 
4.) ਇਸ ਤਰ੍ਹਾਂ ਖਰੀਦੀ ਗਈ ਕਣਕ ਦਾ ਵੱਖਰਾ ਸਟਾਕ ਰਿਖਿਆ ਜਾਵੇਗਾ ਅਤੇ ਇਸ ਦਾ ਖਾਤਾ ਵੱਖਰਾ ਹੋਵੇਗਾ।
 
5.) ਰਿਆਇਤੀ ਅਤੇ ਢਿੱਲੇ ਮਾਪਦੰਡਾਂ ਅਧੀਨ ਖਰੀਦੀ ਗਈ ਕਣਕ ਦੇ ਸਟਾਕ ਦੀ ਗੁਣਵੱਤਾ ਵਿੱਚ ਸਟੋਰੇਜ ਦੌਰਾਨ ਕਿਸੇ ਵੀ ਤਰ੍ਹਾਂ ਦੇ ਵਿਗਾੜ ਲਈ ਪੰਜਾਬ ਅਤੇ ਚੰਡੀਗੜ੍ਹ (ਯੂ.ਟੀ.) ਰਾਜ ਸਰਕਾਰਾਂ ਦੀ ਪੂਰੀ ਜ਼ਿੰਮੇਵਾਰੀ ਹੋਵੇਗੀ ।
 
6.) ਵਿਸ਼ੇਸ਼ਤਾਵਾਂ ਵਿੱਚ ਦਿੱਤੀ ਢਿੱਲ ਦੇ ਤਹਿਤ ਖਰੀਦੀ ਗਈ ਕਣਕ ਦੇ ਸਟਾਕ ਨੂੰ ਪਹਿਲ ਦੇ ਅਧਾਰ ਤੇ ਖਤਮ ਕੀਤਾ ਜਾਵੇਗਾ।
 
7.) ਇਸ ਛੋਟ ਤੋਂ ਪੈਦਾ ਹੋਣ ਵਾਲੇ ਕਿਸੇ ਵੀ ਵਿੱਤੀ ਜਾਂ ਪਰਬੰਧਕੀ ਨੁਕਸਾਨ ਦੀ ਜ਼ਿੰਮੇਵਾਰੀ ਰਾਜ ਸਰਕਾਰਾਂ ਦੀ ਹੋਵੇਗੀ।

Comments

ਜ਼ਰੂਰੀ ਸੁਨੇਹੇ

ਜ਼ਰੂਰੀ ਸੁਨੇਹੇ
ਭਾਜਪਾ ਹਰਾਓ, ਕਾਰਪੋਰੇਟ ਭਜਾਓ ਤੇ ਦੇਸ਼ ਬਚਾਓ!

ਪਾਪੂਲਰ ਪੋਸਟਾਂ

ਜਮਹੂਰੀ ਕਿਸਾਨ ਸਭਾ ਪੰਜਾਬ ਸਾਰੇ ਪੰਜਾਬ ‘ਚ 09 ਸਤੰਬਰ ਨੂੰ ਸੋਪੇਗੀ ਜਿਲ੍ਹਾ/ ਤਹਿਸੀਲਾਂ ਤੇ ਮੰਗ ਪੱਤਰ

ਸੈਂਕੜੇ ਕਿਰਤੀ ਕਿਸਾਨ ਇਲਾਕਾ ਕੂੰਮਕਲਾਂ ਵਿੱਚੋਂ ਸ਼ਾਮਿਲ ਹੋਏ ਸਮਰਾਲਾ ਦੀ ਜੇਤੂ ਰੈਲੀ ‘ਚ

ਨੋਸ਼ਹਿਰਾ ਪਨੂੰਆਂ ਵਿਖੇ ਕਿਸਾਨ ਜਥੇਬੰਦੀਆਂ ਨੇ ਸਾੜੇ ਟਰੰਪ ਅਤੇ ਮੋਦੀ ਸਰਕਾਰ ਦੇ ਪੁਤਲੇ