ਨਹਿਰੀ ਪ੍ਰਬੰਧ ਸਹੀ ਲੀਹਾਂ ‘ਤੇ ਚਲਾਉਣ ਲਈ ਧਰਨਾ 25 ਮਈ ਨੂੰ


ਅੰਮ੍ਰਿਤਸਰ, 27 ਅਪ੍ਰੈਲ

ਜਮਹੂਰੀ ਕਿਸਾਨ ਸਭਾ ਪੰਜਾਬ ਜਿਲ੍ਹਾ ਅੰਮ੍ਰਿਤਸਰ ਦੀ ਜਰੂਰੀ ਮੀਟਿੰਗ ਮੁਖਤਾਰ ਸਿੰਘ ਮੁਹਾਵਾ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਸੂਬਾ ਪ੍ਰਧਾਨ ਡਾਕਟਰ ਸਤਨਾਮ ਸਿੰਘ ਅਜਨਾਲਾ ਅਤੇ ਸੂਬਾਈ ਮੀਤ ਪ੍ਰਧਾਨ ਸਾਥੀ ਰਤਨ ਸਿੰਘ ਰੰਧਾਵਾ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ।

ਮੀਟਿੰਗ ਦੇ ਫੈਸਲੇ ਪ੍ਰੈੱਸ ਨੂੰ ਜਾਰੀ ਕਰਦਿਆਂ ਹਰਪ੍ਰੀਤ ਸਿੰਘ ਬੁਟਾਰੀ ਨੇ ਦੱਸਿਆ ਕਿ ਪ੍ਰਾਂਤ ਅੰਦਰ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਨਹਿਰੀ ਪ੍ਰਬੰਧ ਨੂੰ ਸਹੀ ਲੀਹਾਂ ‘ਤੇ ਚਲਾਉਣ ਲਈ 25 ਮਈ ਨੂੰ ਨਹਿਰੀ ਵਿਭਾਗ ਦੇ ਐੱਸਈ ਦੇ ਦਫਤਰ ਸਾਹਮਣੇ ਮੁਜਾਹਰਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਅੰਦਰ 15 ਲੱਖ ਦੇ ਕਰੀਬ ਟਿਊਬਵੈੱਲ ਹਨ ਜਿਨ੍ਹਾਂ ਨਾਲ ਧਰਤੀ ਹੇਠਲਾ ਪਾਣੀ ਕੱਢਿਆ ਜਾ ਰਿਹਾ ਹੈ ਅਤੇ 30 ਲੱਖ ਹੈਕਟੇਅਰ ਰਕਬਾ ਸਿੰਜਿਆ ਜਾ ਰਿਹਾ ਹੈ ਜਦ ਕਿ ਨਹਿਰੀ ਪਾਣੀ ਨਾਲ ਕੇਵਲ ਸਾਢੇ 8 ਲੱਖ ਹੈਕਟੇਅਰ ਰਕਬਾ ਸਿੰਜਿਆ ਜਾ ਰਿਹਾ ਹੈ ਜੋ ਕੁੱਲ ਰਕਬੇ ਦਾ 27 ਪ੍ਰਤੀਸ਼ਤ ਬਣਦਾ ਹੈ ਜਦੋਂ ਕਿ ਸਾਲ 1970, 71 ਵਿੱਚ ਨਹਿਰੀ ਪਾਣੀ 43 ਪ੍ਰਤੀਸ਼ਤ ਰਕਬਾ ਸਿਜਦਾ ਸੀ ਨਹਿਰੀ ਪ੍ਰਬੰਧ ਢਹਿ ਢੇਰੀ ਹੋਣ ਕਾਰਨ ਕਿਸਾਨਾਂ ਨੂੰ ਮਜਬੂਰਨ ਟਿਊਬਵੈੱਲ ਲਗਵਾਉਣੇ ਪਏ, ਜੇਕਰ ਅਜਿਹਾ ਹੀ ਰਿਹਾ ਤਾਂ ਆਉਣ ਵਾਲੇ 20, 22 ਸਾਲ ਵਿੱਚ ਪੰਜਾਬ ਬੰਜਰ ਹੋ ਜਾਵੇਗਾ, ਜਿਸ ਤੋਂ ਬਚਾਅ ਲਈ ਦਰਿਆਵਾਂ ਦਾ ਨਹਿਰੀਕਰਨ ਕਰਵਾਉਣ ਨਵੀਂਆਂ ਨਹਿਰਾਂ ਦੀ ਉਸਾਰੀ ਕਰਵਾਉਣ ਅੱਪਰਬਾਰੀ ਦੁਆਬ ਨਹਿਰ ਵਿੱਚ ਪਾਣੀ ਦੀ ਉਪਲਬਧਤਾ ਵਧਾਉਣ, ਰਜਬਾਹਿਆਂ ਅਤੇ ਖਾਲਾਂ ਦੀ ਉਸਾਰੀ ਕਰਕੇ ਹਰ ਖੇਤ ਵਿੱਚ ਨਹਿਰੀ ਪਾਣੀ ਪਹੁੰਚਾਉਣ, ਬਿਆਸ ਦਰਿਆ ਵਿੱਚ ਜੋ ਪਾਣੀ ਯੂਬੀਡੀਸੀ ਨਹਿਰ ਵਿੱਚੋਂ ਪਾਇਆ ਜਾ ਰਿਹਾ ਹੈ ਤੁਰੰਤ ਬੰਦ ਕਰਵਾਉਣ ਆਦਿ ਮੰਗਾਂ ਦੀ ਪ੍ਰਾਪਤੀ ਲਈ 25 ਮਈ ਧਰਨਾ ਦਿੱਤਾ ਜਾਵੇਗਾ। ਜਿਸ ਵਿੱਚ ਵੱਡੀ ਗਿਣਤੀ ਵਿੱਚ ਅੰਮ੍ਰਿਤਸਰ, ਤਰਨਤਾਰਨ, ਪਠਾਨਕੋਟ, ਗੁਰਦਾਸਪੁਰ ਦੇ ਕਿਸਾਨ ਸ਼ਾਮਲ ਹੋਣਗੇ।

ਅੱਜ ਦੀ ਮੀਟਿੰਗ ਵਿੱਚ ਹਰਭਜਨ ਸਿੰਘ ਟਰਪਈ, ਬਲਬੀਰ ਸਿੰਘ ਕੱਕੜ, ਬਾਬਾ ਅਰਜਨ ਸਿੰਘ ਹੁਸ਼ਿਆਰ ਨਗਰ, ਕੁਲਵੰਤ ਸਿੰਘ ਮੱਲੂਨੰਗਲ, ਬਲਦੇਵ ਸਿੰਘ ਸੈਦਪੁਰ, ਗੁਰਮੇਜ ਸਿੰਘ ਤਿੰਮੋਵਾਲ, ਪਰਗਟ ਸਿੰਘ ਟੌਂਗ, ਰਸ਼ਪਾਲ ਸਿੰਘ ਬੁਟਾਰੀ, ਨਿਰਮਲ ਸਿੰਘ ਭਿੰਡਰ, ਸੱਜਣ ਸਿੰਘ ਤਿੰਮੋਵਾਲ ਆਦਿ ਜ਼ਿਲ੍ਹਾ ਆਗੂ ਹਾਜ਼ਰ ਸਨ।

Comments

ਜ਼ਰੂਰੀ ਸੁਨੇਹੇ

ਜ਼ਰੂਰੀ ਸੁਨੇਹੇ
ਭਾਜਪਾ ਹਰਾਓ, ਕਾਰਪੋਰੇਟ ਭਜਾਓ ਤੇ ਦੇਸ਼ ਬਚਾਓ!

ਪਾਪੂਲਰ ਪੋਸਟਾਂ

ਜਮਹੂਰੀ ਕਿਸਾਨ ਸਭਾ ਪੰਜਾਬ ਸਾਰੇ ਪੰਜਾਬ ‘ਚ 09 ਸਤੰਬਰ ਨੂੰ ਸੋਪੇਗੀ ਜਿਲ੍ਹਾ/ ਤਹਿਸੀਲਾਂ ਤੇ ਮੰਗ ਪੱਤਰ

ਸੈਂਕੜੇ ਕਿਰਤੀ ਕਿਸਾਨ ਇਲਾਕਾ ਕੂੰਮਕਲਾਂ ਵਿੱਚੋਂ ਸ਼ਾਮਿਲ ਹੋਏ ਸਮਰਾਲਾ ਦੀ ਜੇਤੂ ਰੈਲੀ ‘ਚ

ਨੋਸ਼ਹਿਰਾ ਪਨੂੰਆਂ ਵਿਖੇ ਕਿਸਾਨ ਜਥੇਬੰਦੀਆਂ ਨੇ ਸਾੜੇ ਟਰੰਪ ਅਤੇ ਮੋਦੀ ਸਰਕਾਰ ਦੇ ਪੁਤਲੇ